Punjabibooks
Cover of 1857 ਦਾ ਗਦਰ ਅਤੇ ਸਿੱਖ ਡਾ ਗੰਡਾ ਸਿੰਘ

1857 ਦਾ ਗਦਰ ਅਤੇ ਸਿੱਖ ਡਾ ਗੰਡਾ ਸਿੰਘ

by Ganda Singh

Free to read No login, no payment.

Details

Title
1857 ਦਾ ਗਦਰ ਅਤੇ ਸਿੱਖ ਡਾ ਗੰਡਾ ਸਿੰਘ
Author
Ganda Singh
Language
Punjabi
Published
2025
Publisher
Internet Archive
Category
Sikh Literature

Source

Source
Internet Archive
Archive item
1857_20250825
PDF file
1857 ਦਾ ਗਦਰ ਅਤੇ ਸਿੱਖ ਡਾ ਗੰਡਾ ਸਿੰਘ.pdf
File size
3.5 MB
Subjects
1857 ਦਾ ਵਿਦਰੋਹ; 1857 ਦੀ ਬਗਾਵਤ; 1857 And Sikh
Uploaded by
[email protected]

About this book

1857 ਦੀ ਬਗਾਵਤ ਬਾਰੇ ਡਾ. ਗੰਡਾ ਸਿੰਘ ਨੇ ਅੰਗਰੇਜੀ ਵਿਚ ਕਿਤਾਬ ਲਿਖੀ ਹੈ ਇਹ ਉਸ ਦਾ ਪੰਜਾਬੀ ਅਨੁਵਾਦ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਸਿੱਖਾਂ ਨੇ ਇਸ ਵਿਦਰੋਹ ਵਿਚ ਹਿੱਸਾ ਕਿਉਂ ਨਹੀਂ ਲਿਆ। ਸੰਨ 1857 ਦਾ ਵਿਦਰੋਹ : 10 ਮਈ, 1857 ਨੂੰ ਮੇਰਠ ਦੇ ਸਥਾਨ ਤੇ ਭਾਰਤ ਵਿਚ ਵਿਦਰੋਹ ਦਾ ਆਰੰਭ ਹੋ ਗਿਆ ਜਿਸ ਵਿਚ ਇਹ ਫੈਸਲਾ ਕੀਤਾ ਗਿਆ ਕਿ ਅੰਗਰੇਜ਼ਾਂ ਨੂੰ ਕਤਲ ਕਰ ਕੇ ਭਾਰਤ ਨੂੰ ਬਦੇਸ਼ੀਆਂ ਤੋਂ ਸੁਤੰਤਰ ਕਰਵਾਇਆ ਜਾਏ । ਪੰਜਾਬ ਵੀ ਇਸ ਦੇ ਪ੍ਰਭਾਵ ਤੋਂ ਬਚ ਨਹੀਂ ਸੀ ਸਕਦਾ ਪਰ ਕਈ ਇਤਿਹਾਸਕਾਰ ਪੰਜਾਬ ਅਤੇ ਪੰਜਾਬੀਆਂ ਤੇ ਦੋਸ਼ ਲਾਉਂਦੇ ਹਨ ਕਿ ਪੰਜਾਬੀਆਂ ਨੇ ਵਿਦਰੋਹ ਵਿਚ ਪੂਰੀ ਤਰ੍ਹਾਂ ਭਾਗ ਨਹੀਂ ਲਿਆ। ਪੰਜਾਬੀਆਂ ਨੂੰ ਪੂਰਬੀ ਸਿਪਾਹੀਆਂ ਵਿਰੁੱਧ ਰੋਸ ਸੀ ਕਿ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਵਿਚ ਉਨ੍ਹਾਂ ਦਾ ਹੱਥ ਸੀ । ਪੂਰਬੀਏ ਅੰਗਰੇਜ਼ਾਂ ਦੀ ਫ਼ੌਜ ਵਿਚ ਅੰਗਰੇਜ਼ਾਂ ਦੀ ਕਮਾਨ ਅਧੀਨ ਪੰਜਾਬ ਉੱਤੇ ਚੜ੍ਹ ਕੇ ਆਏ ਸਨ। ਦਿੱਲੀ ਦੇ ਮੁਗ਼ਲ ਹਾਕਮਾਂ ਵਿਰੁੱਧ ਵੀ ਸਿੱਖਾਂ ਨੂੰ ਗਿਲਾ ਸੀ । ਮੁਗ਼ਲਾਂ ਹੱਥੋਂ ਸਿੱਖਾਂ ਨੇ ਬੜੇ ਕਸ਼ਟ ਝੱਲੇ ਸਨ। ਲਾਹੌਰ ਦੇ ਤੋਸ਼ਾਖਾਨੇ ਦਾ ਬਹੁਤ ਸਾਰਾ ਲੁਟਿਆ ਹੋਇਆ ਸਾਮਾਨ ਦਿੱਲੀ ਦੇ ਬਾਦਸ਼ਾਹ ਦੇ ਮਹਿਲਾਂ ਵਿਚ ਪਹੁੰਚ ਗਿਆ ਸੀ । ਸਿੱਖਾਂ ਨੇ ਭਾਵੇਂ ਇਸ ਵਿਦਰੋਹ ਵਿਚ ਕੁਝ ਭਾਗ ਲਿਆ ਵੀ ਪਰ ਇਹ ਅੰਤ ਨੂੰ ਫੇਲ੍ਹ ਹੋ ਗਿਆ ਕਿਉਂਕਿ ਇਹ ਇਕ ਮਨੋਰਥ ਨਾਲ ਨਹੀਂ ਲੜਿਆ ਗਿਆ, ਨਾ ਹੀ ਇਹ ਯੋਜਨਾਬੱਧ ਸੀ ਤੇ ਨਾ ਹੀ ਕਿਸੇ ਚੰਗੇਰੀ ਅਗਵਾਈ ਹੇਠ ਲੜਿਆ ਗਿਆ ਸੀ । ਇਸੇ ਵਿਦਰੋਹ ਸਮੇਂ ਅੰਗਰੇਜ਼ਾਂ ਨੇ ਮੁਗ਼ਲ ਸ਼ਹਿਜ਼ਾਦਿਆਂ ਨੂੰ ਕਤਲ ਕਰ ਦਿੱਤਾ ਅਤੇ ਦਿੱਲੀ ਦੇ ਬਾਦਸ਼ਾਹ ਨੂੰ ਦਿੱਲੀਓਂ ਬਾਹਰ ਕੈਦ ਵਿਚ ਪਾ ਕੇ ਜ਼ਿਲਤ ਦੀ ਮੌਤ ਮਾਰ ਦਿੱਤਾ । ਵਿਦਰੋਹ ਦੇ ਕਈ ਲੀਡਰਾਂ ਨੂੰ ਫ਼ਾਂਸੀ ਤੇ ਲਟਕਾ ਦਿੱਤਾ ਗਿਆ । ਇਸ ਤਰ੍ਹਾਂ ਭਾਰਤ ਦੀ ਸੁਤੰਤਰਤਾ ਲਈ ਲੜਿਆ ਇਹ ਵਿਦਰੋਹ ਅਸਫ਼ਲ ਹੋ ਗਿਆ । ਲੇਖਕ : ਡਾ. ਭਗਤ ਸਿੰਘ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by Ganda Singh

More like this