ਉੱਤਰੀ ਅਮਰੀਕਾ ਵਿਚ 1908-1918 ਤੱਕ ਭਾਰਤੀ ਦੇਸ਼ਭਗਤਾਂ ਦੀ ਜਾਸੂਸੀ-Uttari America Vich Bharati Desh Bhagatan Dee Jasoosi
by ਸੁਖਵੰਤ ਹੁੰਦਲ - Sukhwat Hundal
Free to read No login, no payment.
Details
- Title
- ਉੱਤਰੀ ਅਮਰੀਕਾ ਵਿਚ 1908-1918 ਤੱਕ ਭਾਰਤੀ ਦੇਸ਼ਭਗਤਾਂ ਦੀ ਜਾਸੂਸੀ-Uttari America Vich Bharati Desh Bhagatan Dee Jasoosi
- Author
- ਸੁਖਵੰਤ ਹੁੰਦਲ - Sukhwat Hundal
- Language
- Punjabi
- Published
- 2024
- Publisher
- Internet Archive
- Category
- History
Source
- Source
- Internet Archive
- Archive item
- uttari-america-vich-desh-bhagatan-dee-jasoosi
- PDF file
- Uttari america vich desh bhagatan dee Jasoosi.pdf
- File size
- 385 KB
- Subjects
- ਉੱਤਰੀ ਅਮਰੀਕਾ ਵਿੱਚ ਪੰਜਾਬੀਆਂ ਦਾ ਇਤਿਹਾਸ; ਉੱਤਰੀ ਅਮਰੀਕਾ ਵਿੱਚ ਭਾਰਤੀਆਂ ਦਾ ਇਤਿਹਾਸ; ਕੈਨੇਡਾ ਵਿੱਚ ਪੰਜਾਬੀਆਂ/ਭਾਰਤੀਆਂ ਦਾ ਇਤਿਹਾਸ; ਉੱਤਰੀ ਅਮਰੀਕਾ ਵਿੱਚ ਪੰਜਾਬੀ; ਕੈਨੇਡਾ ਵਿੱਚ ਪੰਜਾਬੀ; ਹਿਊ ਜਾਹਨਸਨ; ਸੁਖਵੰਤ ਹੁੰਦਲ; ਗਦਰ ਪਾਰਟੀ
- Uploaded by
- [email protected]
About this book
ਉੱਤਰੀ ਅਮਰੀਕਾ ਵਿੱਚ 1908-1918 ਤੱਕ ਭਾਰਤੀ ਦੇਸ਼ ਭਗਤਾਂ ਦੀ ਜਾਸੂਸੀਲੇਖਕ ਹਿਊ ਜਾਹਨਸਨ ਅੰਗਰੇਜ਼ੀ ਤੋਂ ਅਨੁਵਾਦ ਸੁਖਵੰਤ ਹੁੰਦਲ ਉੱਤਰੀ ਅਮਰੀਕਾ ਵਿਚ ਹਿੰਦੁਸਤਾਨ ਤੋਂ ਪਹਿਲੇ ਅਵਾਸੀ, ਜਿਹਨਾਂ ਵਿਚੋਂ ਬਹੁਗਿਣਤੀ ਸਿੱਖ ਸਨ, 1903-1904 ਵਿਚ ਏਥੇ ਆਏ। ਬੇਸ਼ੱਕ ਕੈਨੇਡਾ ਨੇ 1908 ਵਿਚ ਅਤੇ ਅਮਰੀਕਾ ਨੇ 1910 ਵਿਚ ਉਹਨਾਂ ਦੇ ਆਵਾਸ ਉਪਰ ਰੋਕ ਲਾ ਦਿੱਤੀ, ਪਰ ਉਦੋਂ ਭਾਰਤੀਆਂ ਦੀ ਇਕ ਛੋਟੀ ਜਿਹੀ ਕਮਿਊਨਿਟੀ ਬੀ. ਸੀ. ਅਤੇ ਸ਼ਾਂਤ ਮਹਾਸਾਗਰ ਦੇ ਕੰਢੇ ਨਾਲ ਲੱਗਦੀਆਂ ਹੋਰ ਸਟੇਟਾਂ ਵਿਚ ਸਥਾਪਤ ਹੋ ਚੁੱਕੀ ਸੀ। ਇਸ ਕਮਿਊਨਿਟੀ ਵਿਚ ਪੰਜਾਬੀਆਂ ਤੋਂ ਬਿਨਾਂ ਬੰਗਾਲ ਅਤੇ ਹਿੰਦੁਸਤਾਨ ਦੇ ਦੂਜੇ ਹਿੱਸਿਆਂ ਤੋਂ ਆਏ ਵਿਦਿਆਰਥੀ ਅਤੇ ਵਪਾਰੀ ਤਬਕੇ ਦੇ ਲੋਕ ਵੀ ਸਨ। ਕਿਉਂਕਿ ਇਸ ਕਮਿਊਨਿਟੀ ਦੇ ਨੇਤਾਵਾਂ ਉਪਰ ਪੂਰੀ ਨਿਗ੍ਹਾ ਰੱਖੀ ਜਾਂਦੀ ਸੀ ਇਸ ਲਈ ਅੱਜ ਚਾਰ ਦੇਸ਼ਾਂ ਦੀਆਂ ਆਰਕਾਈਵਜ਼ ਵਿਚ ਇੰਨਾ ਮਸਾਲਾ ਮਿਲ ਜਾਂਦਾ ਹੈ ਕਿ ਇਹਨਾਂ ਨੇਤਾਵਾਂ ਦੀਆਂ ਸਰਗਰਮੀਆਂ ਦੀ ਰੂਪ ਰੇਖਾ ਆਸਾਨੀ ਨਾਲ ਹੀ ਉਲੀਕੀ ਜਾ ਸਕਦੀ ਹੈ। ਇਹਨਾਂ ਵਿਚੋਂ ਬਹੁਤੇ ਸਿਆਸੀ ਕਾਰਕੁੰਨ ਸਨ ਅਤੇ ਖੁਲ੍ਹੇ ਰੂਪ ਵਿਚ ਅੰਗਰੇਜ਼ ਸਰਕਾਰ ਦੀ ਆਲੋਚਨਾ ਕਰਦੇ ਅਤੇ ਬ੍ਰਿਟਿਸ਼ ਰਾਜ ਦੇ ਅੰਦਰ ਜਾਂ ਬਾਹਰ ਰਹਿ ਕੇ ਸਵੈਰਾਜ ਦੀ ਮੰਗ ਕਰਦੇ ਸਨ। ਜੇ ਅੰਗਰੇਜ਼ ਸਰਕਾਰ ਦੇ ਸ਼ੱਕ ਅਤੇ ਬ੍ਰਿਟਿਸ਼ ਕੋਲੰਬੀਆ ਅਤੇ ਸ਼ਾਂਤ ਮਹਾਸਾਗਰ ਨਾਲ ਲੱਗਦੀਆਂ ਹੋਰ ਸਟੇਟਾਂ ਵਿਚ ਸਥਾਪਤ ਏਸ਼ੀਆਟਿਕ ਐਕਸਕਲੂਜ਼ਿਨ ਲੀਗ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਿਆ ਜਾਵੇ ਤਾਂ ਇਨ੍ਹਾਂ ਨੇਤਾਵਾਂ ਉਪਰ ਹੋ ਰਹੀ ਜਾਸੂਸੀ ਦੀ ਗੱਲ ਇੰਨੀ ਹੈਰਾਨਕੁੰਨ ਨਹੀਂ ਜਾਪਦੀ। ਸਮੇਂ ਦੇ ਲੰਘਣ ਨਾਲ ਇਹ ਜਾਸੂਸੀ ਹੋਰ ਵੱਧਦੀ ਗਈ। 1913 ਵਿਚ ਸਾਨਫਰਾਂਸਿਸਕੋ ਵਿਚ ਰਹਿੰਦੇ ਭਾਰਤੀਆਂ ਨੇ ਗ਼ਦਰ ਪਾਰਟੀ ਦੀ ਨੀਂਹ ਰੱਖੀ। ਗ਼ਦਰ ਪਾਰਟੀ ਦੇ ਸੰਬੰਧ ਵੈਨਕੂਵਰ, ਵਿਕਟੋਰੀਆ ਅਤੇ ਹੋਰ ਸ਼ਹਿਰਾਂ ਵਿਚ ਸਨ। ਪਹਿਲੀ ਸੰਸਾਰ ਜੰਗ ਦੇ ਪਹਿਲੇ ਮਹੀਨਿਆਂ ਦੇ ਦੌਰਾਨ ਗ਼ਦਰ ਪਾਰਟੀ ਨੇ ਪੰਜਾਬ ਵਿਚ ਜਾ ਕੇ ਗ਼ਦਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਾਹਰ ਰਹਿ ਰਹੇ ਲੋਕਾਂ ਨੂੰ ਭਾਰਤ ਵਾਪਸ ਜਾ ਕੇ ਇਸ ਵਿਚ ਹਿੱਸਾ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਦੀਆਂ ਕੋਸ਼ਿਸ਼ਾਂ ਚੰਗੀ ਤਰ੍ਹਾਂ ਜਥੇਬੰਦ ਨਾ ਹੋਣ ਕਾਰਨ ਉਹ ਪੰਜਾਬ ਦੇ ਲੋਕਾਂ ਕੋਲੋਂ ਏਨੀ ਮਦਦ ਨਾ ਹਾਸਲ ਕਰ ਸਕੇ। ਪਰ ਭਾਰਤ ਦੀ ਸਰਕਾਰ ਨੇ ਇਸ ਨੂੰ ਬਹੁਤ ਸਖ਼ਤੀ ਨਾਲ ਕੁਚਲਿਆ ਜਿਸ ਕਰਕੇ ਸਿੱਖਾਂ ਅਤੇ ਹੋਰ ਭਾਰਤੀਆਂ ਦੀ ਸੋਚ ਉਪਰ ਡੂੰਘਾ ਅਸਰ ਹੋਇਆ। ਇਸ ਨਾਲ ਜੰਗ ਤੋਂ ਬਾਅਦ ਪੰਜਾਬ ਵਿਚ ਗੜਬੜ ਨੂੰ ਕਾਫੀ ਬੱਲ ਮਿਲਿਆ। ਵੈਨਕੂਵਰ ਦੇ ਇਮੀਗਰੇਸ਼ਨ ਅਧਿਕਾਰੀਆਂ ਨੇ ਉੱਤਰੀ ਅਮਰੀਕਾ ਵਿਚ ਰਹਿ ਰਹੇ ਭਾਰਤੀਆਂ ਦੀ ਜਾਸੂਸੀ ਕਰਨ ਵਿਚ ਇਕ ਅਹਿਮ ਰੋਲ ਨਿਭਾਇਆ। ਪੰਜਾਬੀ ਕਮਿਊਨਿਟੀ ਬਾਰੇ ਹੋਏ ਪਹਿਲੇ ਅਧਿਅਨਾਂ ਵਿਚ ਇਸ ਰੋਲ ਦਾ ਜ਼ਿਕਰ ਹੈ ਪਰ ਜਿਸ ਪੱਧਰ ਉੱਪਰ ਇਹ ਜਾਸੂਸੀ ਕੀਤੀ ਗਈ ਅਤੇ ਜਿਸ ਤਰ੍ਹਾਂ ਦੇ ਇਸਦੇ ਨਤੀਜੇ ਨਿਕਲੇ ਉਨ੍ਹਾਂ ਨੂੰ ਦੇਖਦਿਆਂ ਇਸ ਬਾਰੇ ਵਿਸਥਾਰ ਪੂਰਵਕ ਅਧਿਅਨ ਦੀ ਲੋੜ ਹੈ।(1) ਜਿਸ ਤਰ੍ਹਾਂ ਕੈਨੇਡੀਅਨ ਅਤੇ
Read this book
Open it in the library reader. Pages are fetched as you turn them, so it starts quickly even on a slow connection.