ਫੌਜ ਅਤੇ ਵਾਤਾਵਰਨ ਦਾ ਨੁਕਸਾਨ
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਫੌਜ ਅਤੇ ਵਾਤਾਵਰਨ ਦਾ ਨੁਕਸਾਨ
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- military-and-environment
- PDF file
- Military and Environment.pdf
- File size
- 296 KB
- Subjects
- ਫੌਜ ਅਤੇ ਵਾਤਾਵਰਨ ਦਾ ਨੁਕਸਾਨ; ਮਿਲਟਰੀ ਅਤੇ ਵਾਤਾਵਰਨ ਦਾ ਨੁਕਸਾਨ; ਵਾਤਾਵਰਨ ਵਿੱਚ ਗਰੀਨ ਹਾਊਸ ਗੈਸਾਂ ਫੈਲਾਉਣ ਵਿੱਚ ਫੌਜ ਦੀ ਭੂਮਿਕਾ; ਵਾਤਾਵਰਨ ਵਿੱਚ ਰੇਡੀE ਐਕਟਿਵ ਸਮੱਗਰੀ ਫੈਲਾਉਣ ਵਿੱਚ ਫੌਜ ਦੀ ਭੂਮਿਕਾ; ਬਾਰੂਦੀ ਸੁਰੰਗਾਂ ਅਤੇ ਵਾਤਾਵਰਨ ਦਾ ਨੁਕਸਾਨ; ਹਥਿਆਰਾਂ ਦੇ ਉਤਪਾਦਨ ਅਤੇ ਸੰਭਾਲ ਦੌਰਾਨ ਵਾਤਾਵਰਨ ਦਾ ਨੁਕਸਾਨ; ਜੰਗ ਦੌਰਾਨ ਜੰਗਲਾਂ ਦਾ ਖਾਤਮਾ; ਸੁਖਵੰਤ ਹੁੰਦਲ
- Uploaded by
- [email protected]
About this book
ਫੌਜ ਅਤੇ ਵਾਤਾਵਰਨ ਦਾ ਨੁਕਸਾਨ ਇਸ ਸਮੇਂ ਧਰਤੀ ਦੇ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਦੀ ਸਮੱਸਿਆ ਇਕ ਬਹੁਤ ਵੱਡੀ ਸਮੱਸਿਆ ਬਣ ਕੇ ਸਾਹਮਣੇ ਆ ਰਹੀ ਹੈ। ਵੱਡੀ ਪੱਧਰ ਉੱਤੇ ਇਹ ਵੀ ਮੰਨਿਆ ਜਾ ਚੁੱਕਾ ਹੈ ਕਿ ਧਰਤੀ ਉੱਪਰ ਵਾਪਰ ਰਹੀਆਂ ਮਨੁੱਖੀ ਸਰਗਰਮੀਆਂ ਇਸ ਸਮੱਸਿਆ ਨੂੰ ਦਿਨੋ ਦਿਨ ਹੋਰ ਡੂੰਘਾ ਕਰ ਰਹੀਆਂ ਹਨ। ਦੁਨੀਆ ਦੇ ਉੱਚ ਕੋਟੀ ਦੇ ਵਿਗਿਆਨੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੇ ਮਨੁੱਖੀ ਸਰਗਰਮੀਆਂ ਵੱਲੋਂ ਵਾਤਾਵਰਨ ਨੂੰ ਪਹੁੰਚਾਏ ਜਾ ਰਹੇ ਨੁਕਸਾਨ ਨੂੰ ਰੋਕਿਆ ਨਾ ਗਿਆ ਤਾਂ ਨੇੜ ਭਵਿੱਖ ਵਿੱਚ ਧਰਤੀ ਦਾ ਵਿਨਾਸ਼ ਹੋ ਜਾਣ ਦੀ ਸੰਭਾਵਾਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਇਸ ਸਮੱਸਿਆ ਨੂੰ ਚੰਗੀ ਤਰ੍ਹਾਂ ਸਮਝੀਏ ਅਤੇ ਇਸ ਦੇ ਹੱਲ ਲਈ ਆਪਣੀ ਆਪਣੀ ਪੱਧਰ `ਤੇ ਆਪਣੀ ਸਮਰਥਾ ਅਨੁਸਾਰ ਕ੍ਰਿਆਸ਼ੀਲ ਹੋਈਏ। ਇਸ ਸਮੱਸਿਆ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਇਸ ਬਾਰੇ ਕ੍ਰਿਆਸ਼ੀਲ ਹੋਣ ਲਈ ਜ਼ਰੂਰੀ ਹੈ ਕਿ ਅਸੀਂ ਇਸ ਦੇ ਵੱਖ ਵੱਖ ਪਹਿਲੂਆਂ ਨੂੰ ਘੋਖੀਏ ਅਤੇ ਵਿਚਾਰੀਏ। ਇਸ ਸਮੱਸਿਆ ਦੇ ਉਹਨਾਂ ਪਹਿਲੂਆਂ ਨੂੰ ਜਾਣਨ ਦੀ ਖਾਸ ਕੋਸਿ਼ਸ਼ ਕਰੀਏ ਜਿਹਨਾਂ ਬਾਰੇ ਜਾਣਕਾਰੀ ਆਮ ਨਹੀਂ ਮਿਲਦੀ। ਇਸ ਸਮੱਸਿਆ ਦੇ ਵਿਅਕਤੀਗਤ ਪੱਧਰ ਦੇ ਕਾਰਨਾਂ ਅਤੇ ਹੱਲਾਂ ਨੂੰ ਜਾਣਨ ਦੇ ਨਾਲ ਨਾਲ ਉਹਨਾਂ ਕਾਰਨਾਂ ਨੂੰ ਵੀ ਆਪਣੀ ਜਾਣਕਾਰੀ ਦਾ ਹਿੱਸਾ ਬਣਾਈਏ ਜਿਹਨਾਂ ਦਾ ਸੰਬੰਧ ਸਾਡੇ ਅੱਜ ਦੇ ਆਰਥਿਕ, ਸਿਆਸੀ ਅਤੇ ਸਮਾਜਕ ਪ੍ਰਬੰਧ ਨਾਲ ਹੈ। ਅਜਿਹਾ ਕਰਕੇ ਹੀ ਅਸੀਂ ਇਸ ਸਮੱਸਿਆ ਦੇ ਸਹੀ ਅਤੇ ਪਾਏਦਾਰ ਹੱਲ ਲੱਭਣ ਵਿੱਚ ਆਪਣਾ ਯੋਗਦਾਨ ਪਾ ਸਕਾਂਗੇ। ਇਸ ਲੇਖ ਦਾ ਮਕਸਦ ਅਜਿਹੇ ਹੀ ਇਕ ਮੁੱਦੇ ਵੱਲ ਧਿਆਨ ਦਿਵਾਉਣਾ ਹੈ ਜੋ ਸਾਡੇ ਆਰਥਿਕ ਅਤੇ ਸਿਆਸੀ ਪ੍ਰਬੰਧ ਨਾਲ ਬੱਝਾ ਹੋਇਆ ਹੈ। ਇਹ ਮੁੱਦਾ ਹੈ ਫੌਜ ਅਤੇ ਇਸ ਦੀਆਂ ਕਾਰਵਾਈਆਂ ਦੀ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਿੱਚ ਭੂਮਿਕਾ? ਇਹ ਭੂਮਿਕਾ ਦੇਖਣ ਲਈ ਅਸੀਂ ਵਾਤਾਵਰਨ ਵਿੱਚ ਗਰੀਨ ਹਾਊਸ ਗੈਸਾਂ ਅਤੇ ਰੇਡੀEਐਕਟਿਵ ਸਮੱਗਰੀ ਦੇ ਫੈਲਾਉਣ ਵਿੱਚ ਫੌਜ ਦੀ ਭੂਮਿਕਾ; ਬਾਰੂਦੀ ਸੁਰੰਗਾਂ (ਲੈਂਡਮਾਈਨਜ਼) ਦੇ ਵਿਛਾਉਣ ਨਾਲ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ; ਹਥਿਆਰਾਂ ਦੇ ਉਤਪਾਦਨ ਅਤੇ ਸੰਭਾਲ ਦੌਰਾਨ ਵਾਤਾਵਰਨ ਦਾ ਨੁਕਸਾਨ; ਅਤੇ ਜੰਗ ਦੌਰਾਨ ਜੰਗਲਾਂ ਦਾ ਨੁਕਸਾਨ ਕਰਨ ਵਿੱਚ ਫੌਜ ਅਤੇ ਉਸ ਦੀਆਂ ਕਾਰਵਾਈਆਂ ਦੀ ਭੂਮਿਕਾ ਉੱਤੇ ਨਜ਼ਰ ਮਾਰਾਂਗੇ।
Read this book
Open it in the library reader. Pages are fetched as you turn them, so it starts quickly even on a slow connection.