ਭਾਰਤ ਦੇ ਕਿਸਾਨਾਂ ਨਾਲ ਇਕਜੁੱਟਤਾ ਦਾ ਬਿਆਨ-Statement Of Solidarity With Farmers
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਭਾਰਤ ਦੇ ਕਿਸਾਨਾਂ ਨਾਲ ਇਕਜੁੱਟਤਾ ਦਾ ਬਿਆਨ-Statement Of Solidarity With Farmers
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- statement-of-solidarity-with-farmers-pbi
- PDF file
- Statement of Solidarity with Farmers. Pbi Fdoc.pdf
- File size
- 5.8 MB
- Subjects
- ਫਾਰਮਰਜ਼ ਪ੍ਰੋਟੈਸਟ; ਫਾਰਮਰਜ਼ ਅੰਦੋਲਨ; ਕਿਸਾਨ ਸੰਘਰਸ਼
- Uploaded by
- [email protected]
About this book
ਅੱਜ (27 ਫਰਵਰੀ, 2021)100 ਤੋਂ ਵੱਧ ਜਥੇਬੰਦੀਆਂ ਨੇ ਕੈਨੇਡਾ ਦੇ ਸ਼ਹਿਰ ਟਰਾਂਟੋ ਤੋਂ ਨਿਕਲਦੇ ਅਖਬਾਰ “ਟਰਾਂਟੋ ਸਟਾਰ” ਵਿੱਚ ਪੂਰੇ ਸਫੇ ਦਾ ਇਸ਼ਤਿਹਾਰ ਦੇ ਕੇ ਭਾਰਤ ਵਿੱਚ ਚਲਦੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਬਿਆਨ ਦਿੱਤਾ ਹੈ। ਇਨ੍ਹਾਂ ਜਥੇਬੰਦੀਆਂ ਵਿੱਚ ਕੈਨੇਡਾ ਦੀਆਂ ਮਜ਼ਦੂਰਾਂ ਅਤੇ ਸਮਾਜਕ ਇਨਸਾਫ ਲਈ ਲੜਨ ਵਾਲੀਆਂ ਜਥੇਬੰਦੀਆਂ ਦੇ ਨਾਲ ਨਾਲ ਚਰਚਾਂ, ਔਰਤਾਂ, ਪ੍ਰਵਾਸੀ ਮਜ਼ਦੂਰਾਂ, ਕਲਾਕਾਰਾਂ ਅਤੇ ਅਕਾਦਮਿਕ ਲੋਕਾਂ ਦੀਆਂ ਜਥੇਬੰਦੀਆਂ ਸ਼ਾਮਲ ਹਨ। ਇਨ੍ਹਾਂ ਜਥੇਬੰਦੀਆਂ ਵਿੱਚ ਸ਼ਾਮਲ ਮਜ਼ਦੂਰ ਜਥੇਬੰਦੀਆਂ ਦੇ ਮੈਂਬਰਾਂ ਦੀ ਗਿਣਤੀ ਲੱਖਾਂ ਵਿੱਚ ਹੈ। ਉਦਾਹਰਨ ਲਈ ਇਸ ਬਿਆਨ ਨੂੰ ਪ੍ਰੈਸ ਰਿਲੀਜ਼ ਦੇ ਕੇ ਜਾਰੀ ਕਰਨ ਵਾਲੀ ਜਥੇਬੰਦੀ ਕੈਨੇਡੀਅਨ ਲੇਬਰ ਕਾਂਗਰਸ (ਸੀ ਐੱਲ ਸੀ) ਕੈਨੇਡਾ ਦੇ 30 ਲੱਖ ਮਜ਼ਦੂਰਾਂ ਦੀ ਨੁਮਾਇੰਦਗੀ ਕਰਦੀ ਹੈ। ਇਨ੍ਹਾਂ ਜਥੇਬੰਦੀਆਂ ਵੱਲੋਂ ਦਿੱਤੇ ਇਸ ਬਿਆਨ ਦਾ ਮਤਲਬ ਹੈ ਕਿ ਭਾਰਤ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਨੂੰ ਅੰਤਰਰਾਸ਼ਟਰੀ ਪੱਧਰ `ਤੇ ਮਿਲ ਰਹੀ ਹਿਮਾਇਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸੰਘਰਸ਼ ਨੂੰ ਅੰਤਰਰਾਸ਼ਟਰੀ ਪੱਧਰ `ਤੇ ਇਸ ਤਰ੍ਹਾਂ ਦੀ ਹਿਮਾਇਤ ਇਸ ਲਈ ਮਿਲ ਰਹੀ ਹੈ ਕਿਉਂਕਿ ਇਹ ਸੰਘਰਸ਼ ਸਬਰ, ਦਿ੍ਰੜਤਾ ਅਤੇ ਸ਼ਾਂਤਮਈ ਢੰਗ ਨਾਲ ਲੜਿਆ ਜਾ ਰਿਹਾ ਹੈ, ਜਿਸ ਲਈ ਸੰਘਰਸ਼ ਕਰ ਰਹੇ ਲੋਕ ਅਤੇ ਉਨ੍ਹਾਂ ਦੀ ਸੁਚੱਜੀ ਅਤੇ ਸਿਆਣੀ ਲੀਡਰਸਿ਼ੱਪ ਵਧਾਈ ਦੀ ਪਾਤਰ ਹੈ। ਕਿਸਾਨ ਸੰਘਰਸ਼ ਦੀ ਹਿਮਾਇਤ ਵਿੱਚ ਦਿੱਤਾ ਗਿਆ ਇਹ ਬਿਆਨ ਇਸ ਗੱਲ ਦੀ ਹਾਮੀ ਵੀ ਭਰਦਾ ਹੈ ਕਿ ਆਖਿਰ ਨੂੰ ਜਿੱਤ ਕਿਸਾਨ ਸੰਘਰਸ਼ ਦੀ ਹੀ ਹੋਵੇਗੀ।ਅੰਗਰੇਜ਼ੀ ਵਿੱਚ ਛਪੇ ਇਸ ਬਿਆਨ ਦਾ ਪੰਜਾਬੀ ਅਨੁਵਾਦ ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਵੱਲੋਂ ਕੀਤਾ ਗਿਆ ਹੈ।
Read this book
Open it in the library reader. Pages are fetched as you turn them, so it starts quickly even on a slow connection.