Punjabibooks
Cover of ਯੂਕਰੇਨ ਵਿੱਚ ਜੰਗ—ਇੱਕ ਇਤਿਹਾਸ: ਅਮਰੀਕਾ ਨੇ ਉੱਤਰ-ਸੋਵੀਅਤ ਵਿਵਸਥਾ ਵਿੱਚ ਪਈਆਂ ਦਰਾੜਾਂ ਦਾ ਕਿਵੇਂ ਫਾਇਦਾ ਉਠਾਇਆ

ਯੂਕਰੇਨ ਵਿੱਚ ਜੰਗ—ਇੱਕ ਇਤਿਹਾਸ: ਅਮਰੀਕਾ ਨੇ ਉੱਤਰ-ਸੋਵੀਅਤ ਵਿਵਸਥਾ ਵਿੱਚ ਪਈਆਂ ਦਰਾੜਾਂ ਦਾ ਕਿਵੇਂ ਫਾਇਦਾ ਉਠਾਇਆ

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਯੂਕਰੇਨ ਵਿੱਚ ਜੰਗ—ਇੱਕ ਇਤਿਹਾਸ: ਅਮਰੀਕਾ ਨੇ ਉੱਤਰ-ਸੋਵੀਅਤ ਵਿਵਸਥਾ ਵਿੱਚ ਪਈਆਂ ਦਰਾੜਾਂ ਦਾ ਕਿਵੇਂ ਫਾਇਦਾ ਉਠਾਇਆ
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
ukraine-and-russia-war-punjabi_202601
PDF file
Ukraine and Russia War .pdf
File size
1.5 MB
Subjects
ਯੂਕਰੇਨ; ਰੂਸ; ਯੂਕਰੇਨ ਅਤੇ ਰੂਸ ਵਿਚਕਾਰ ਜੰਗ; ਥੌਮਸ ਆਈ. ਪੇਲੀ; ਸੁਖਵੰਤ ਹੁੰਦਲ
Uploaded by
[email protected]

About this book

ਯੂਕਰੇਨ ਵਿੱਚ ਜੰਗ—ਇੱਕ ਇਤਿਹਾਸ: ਅਮਰੀਕਾ ਨੇ ਉੱਤਰ-ਸੋਵੀਅਤ ਵਿਵਸਥਾ ਵਿੱਚ ਪਈਆਂ ਦਰਾੜਾਂ ਦਾ ਕਿਵੇਂ ਫਾਇਦਾ ਉਠਾਇਆ ਲੇਖਕ: ਥੌਮਸ ਆਈ. ਪੇਲੀ (ਇਹ ਲੇਖ ਪਹਿਲੀ ਵਾਰ ਅੰਗਰੇਜ਼ੀ ਵਿੱਚ ਮੰਥਲੀ ਰਿਵੀਊ ਮੈਗਜ਼ੀਨ ਦੇ ਜੂਨ 2025 ਦੇ ਅੰਕ ਵਿੱਚ ਛਪਿਆ ਸੀ-ਅਨੁਵਾਦਕ) ਯੂਕਰੇਨ ਅਤੇ ਰੂਸ ਵਿਚਕਾਰ ਚੱਲ ਰਹੀ ਜੰਗ ਅੰਦਰੂਨੀ ਅਤੇ ਬਾਹਰੀ ਕਾਰਕਾਂ ਨਾਲ ਚੱਲ ਰਹੀ ਹੈ। ਉਹ ਕਾਰਕ ਕੈਂਚੀ ਦੇ ਦੋ ਫਲ਼ਾਂ (ਬਲੇਡਾਂ) ਵਾਂਗ ਹਨ, ਅਤੇ ਲੜਾਈ ਨੂੰ ਸਮਝਣ ਲਈ ਦੋਵਾਂ ਫਲ਼ਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਬਾਹਰੀ ਕਾਰਕ ਠੰਢੀ ਜੰਗ ਤੋਂ ਬਾਅਦ ਅਮਰੀਕਾ ਦੀ ਭੂ-ਰਾਜਨੀਤਕ ਰਣਨੀਤੀ (ਜੀਓ-ਪੁਲੀਟੀਕਲਸਟਰੈਟਜੀ) ਅਤੇ ਅਮਰੀਕਾ ਦੇ ਸਮਰਥਨ ਅਧੀਨ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨੌਰਥ ਐਟਲਾਂਟਕ ਟ੍ਰੀਟੀ ਆਰਗੇਨਾਈਜੇਸ਼ਨ - ਨੇਟੋ) ਦੇ ਪੂਰਬ ਵੱਲ ਪਸਾਰ ਨਾਲ ਸੰਬੰਧਿਤ ਹਨ। ਉਸ ਪਸਾਰ ਨੂੰ ਸਿਰਫ਼ ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਪੈਦਾ ਹੋਈਆਂ ਦਰਾੜਾਂ (ਅੰਦਰੂਨੀ ਕਾਰਕਾਂ) ਦੇ ਹਵਾਲੇ ਨਾਲ ਹੀ ਸਮਝਿਆ ਜਾ ਸਕਦਾ ਹੈ। ਬਾਹਰੀ ਕਾਰਕ ਲੜਾਈ ਨੂੰ ਉਕਸਾਉਣ ਅਤੇ ਸ਼ਾਂਤੀ ਵਿੱਚ ਰੁਕਾਵਟ ਪਾਉਣ ਵਿੱਚ ਸ਼ਾਮਲ ਅਮਰੀਕਾ ਦੀ ਭੂਮਿਕਾ ਨੂੰ ਉਜਾਗਰ ਕਰਦੇ ਹਨ। ਬਾਹਰੀ ਅਤੇ ਅੰਦਰੂਨੀ ਕਾਰਕ ਵੱਖ-ਵੱਖ ਸਮੇਂ ’ਤੇ ਕਾਰਜਸ਼ੀਲ ਹੁੰਦੇ ਹਨ ਅਤੇ ਉਨ੍ਹਾਂ ਨੂੰ ਆਪਣਾ ਪੂਰਾ ਅਸਰ ਵਿਖਾਉਣ ਲਈ ਸਮਾਂ ਲੱਗਦਾ ਹੈ, ਇਸ ਕਰਕੇ ਲੜਾਈ ਨੂੰ ਸਮਝਣ ਲਈ ਇਤਿਹਾਸ ਬਹੁਤ ਮਹੱਤਵਪੂਰਨ ਹੈ। ਇਹ ਦੋਵਾਂ ਕਾਰਕਾਂ ਦੇ ਸਮੂਹ ਤਿੰਨ ਮੁੱਖ ਘਟਨਾਵਾਂ ਵਾਲੇ ਸਮਾਂ-ਕ੍ਰਮ (ਟਾਈਮ ਲਾਈਨ) ਵਿੱਚ ਕੰਮ ਕਰਦੇ ਹਨ। ਪਹਿਲੀ ਘਟਨਾ ਹੈ ਯੂਕਰੇਨ ਦਾ ਅਗਸਤ 1991 ਵਿੱਚ ਸੋਵੀਅਤ ਯੂਨੀਅਨ ਤੋਂ ਅਜ਼ਾਦੀ ਦਾ ਐਲਾਨ। ਦੂਜੀ ਘਟਨਾ ਫਰਵਰੀ 2014 ਵਿੱਚ ਮੇਡਨ ਦਾ ਰਾਜਪਲਟਾ (ਮੇਡਨ ਕੂ) ਹੈ, ਜਿਸ ਨੇ ਜਮਹੂਰੀ ਤਰੀਕੇ ਨਾਲ ਚੁਣੇ ਗਏ ਅਤੇ ਯੂਕਰੇਨੀ ਖੁਦਮੁਖਤਾਰੀ ਅਤੇ ਗੁੱਟ ਨਿਰਲੇਪ ਰੱਖਿਆ ਨੀਤੀ ਦੇ ਹਿਮਾਇਤੀ ਯੂਕਰੇਨੀ ਰਾਸ਼ਟਰਪਤੀ ਵਿਕਟਰ ਯਾਨੂਕੋਵਿਚ ਨੂੰ ਗੱਦੀਉਂ ਲਾਹ ਦਿੱਤਾ। ਤੀਜੀ ਘਟਨਾ 24 ਫਰਵਰੀ 2022 ਨੂੰ ਰੂਸ ਦੀ ਯੂਕਰੇਨ ਵਿੱਚ ਫੌਜੀ ਦਖਲਅੰਦਾਜ਼ੀ ਹੈ। ਇਹ ਸਮਾਂ-ਕ੍ਰਮ (ਟਾਈਮ ਲਈਨ) ਬਹੁਤ ਕੁਝ ਉਜਾਗਰ ਕਰਨ ਵਾਲਾ ਹੈ। ਅਮਰੀਕਾ ਅਤੇ ਉਸ ਦੇ ਨੇਟੋ ਵਿਚਲੇ ਹਿਮਾਇਤੀਆਂ ਦੇ ਨਜ਼ਰੀਏ ਅਨੁਸਾਰ ਇਹ ਲੜਾਈ ਫਰਵਰੀ 2022 ਵਿੱਚ ਸ਼ੁਰੂ ਹੋਈ (ਭਾਵੇਂ ਕਿ ਕਈ ਵਾਰ ਉਹ ਕਹਿੰਦੇ ਹਨ ਕਿ ਇਹ 2014 ਦੇ ਰਾਜਪਲਟੇ ਤੋਂ ਬਾਅਦ ਰੂਸ ਵੱਲੋਂ ਕ੍ਰੀਮੀਆ ਨੂੰ ਜਿੱਤਣ ਨਾਲ ਸ਼ੁਰੂ ਹੋਈ)। ਇਸ ਨਜ਼ਰੀਏ ਨਾਲ ਉਹ ਇਤਿਹਾਸ ਨੂੰ ਨਜ਼ਰਅੰਦਾਜ਼ ਕਰ ਸਕਦੇ ਹਨ। ਰੂਸ ਦੇ ਸਿੱਧੇ ਨਜ਼ਰੀਏ ਅਨੁਸਾਰ ਇਹ ਲੜਾਈ ਫਰਵਰੀ 2014 ਦੇ ਰਾਜਪਲਟੇ ਨਾਲ ਸ਼ੁਰੂ ਹੋਈ। ਇਸ ਨਜ਼ਰੀਏ ਨਾਲ ਇਤਿਹਾਸ ਅਤੇ ਯੂਕਰੇਨ ਵਿੱਚ ਘਰੇਲੂ ਜੰਗ ਦੀ ਸ਼ੁਰੂਆਤ ਰੂਸ ਦੀ ਸਿਆਸੀ ਪੁਜੀਸ਼ਨ ਦਾ ਕੇਂਦਰੀ ਹਿੱਸਾ ਬਣ ਜਾਂਦੇ ਹਨ। ਸਮਝ ਵਿੱਚਲਾ ਇਹ ਬੁਨਿਆਦੀ ਫ਼ਰਕ ਗੱਲਬਾਤ ਨਾਲ ਰਾਜਨੀਤਿਕ ਸਮਝੌਤੇ ਦੀ ਸੰਭਾਵਨਾ ਵਿੱਚ ਅੜਿੱਕਾ ਬਣਦਾ ਹੈ। ਇਹ ਸਮਝਣਾ ਬਹੁਤ ਮੁਸ਼ਕਿਲ ਹੈ ਕਿ ਇਸ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this