ਦਰਸ਼ਨ ਸਿੰਘ ਕਨੇਡੀਅਨ: ਕਨੇਡਾ ਵਿੱਚ ਦਸ ਵਰ੍ਹੇ-ਸਾਧੂ ਬਿਨਿੰਗ ਤੇ ਸੁਖਵੰਤ ਹੁੰਦਲ
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਦਰਸ਼ਨ ਸਿੰਘ ਕਨੇਡੀਅਨ: ਕਨੇਡਾ ਵਿੱਚ ਦਸ ਵਰ੍ਹੇ-ਸਾਧੂ ਬਿਨਿੰਗ ਤੇ ਸੁਖਵੰਤ ਹੁੰਦਲ
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2020
- Publisher
- Internet Archive
- Category
- Magazines
Source
- Source
- Internet Archive
- Archive item
- darshan-singh-canadian-pdf
- PDF file
- darshan-singh-canadian-pdf.pdf
- File size
- 359 KB
- Subjects
- ਦਰਸ਼ਨ ਸਿੰਘ ਕਨੇਡੀਅਨ; ਦਰਸ਼ਨ ਸਿੰਘ ਕੈਨੇਡੀਅਨ; ਕੈਨੇਡਾ ਵਿੱਚ ਪੰਜਾਬੀਆਂ ਦਾ ਇਤਿਹਾਸ; ਟ੍ਰੇਡ ਯੂਨੀਅਨ ਲਹਿਰ; ਕੈਨੇਡਾ ਦੇ ਮੋਢੀ ਪੰਜਾਬੀ; ਸੁਖਵੰਤ ਹੁੰਦਲ; ਸਾਧੂ ਬਿਨਿੰਗ; ਆਈ ਡਬਲਿਊ ਏ; ਇੰਟਰਨੈਸ਼ਨਲ ਵੁੱਡਵਰਕਰਜ਼ ਆਫ ਅਮਰੀਕਾ
- Uploaded by
- [email protected]
About this book
ਦਰਸ਼ਨ ਸਿੰਘ ਕਨੇਡੀਅਨ ਬਾਰੇ ਇਹ ਲੇਖ ਕਨੇਡਾ ਦੇ ਪੰਜਾਬੀ ਭਾਈਚਾਰੇ ਦੇ ਇਤਿਹਾਸ ਦੀ ਮਹੱਤਵਪੂਰਨ ਕੜੀ ਹੈ। ਇਸ ਵਿੱਚ ਉਸ ਵਲੋਂ ਪਾਏ ਯੋਗਦਾਨ ਦੇ ਉਹ ਪਹਿਲੂ ਸਾਹਮਣੇ ਲਿਆਂਦੇ ਗਏ ਹਨ ਜੋ ਏਥੋਂ ਦੇ ਇਤਿਹਾਸ ਵਿੱਚ ਉਸ ਦਾ ਅਹਿਮ ਸਥਾਨ ਬਣਾਉਂਦੇ ਹਨ। ਦਰਸ਼ਨ ਸਿੰਘ ਆਖਰੀ ਵਾਰ 1985 ਵਿੱਚ ਕਨੇਡਾ ਆਏ ਸਨ। ਉਸ ਸਮੇਂ ਡਾਕਟਰ ਹਰੀ ਸ਼ਰਮਾ, ਸਾਧੂ ਬਿਨਿੰਗ, ਸੁਖਵੰਤ ਹੁੰਦਲ ਤੇ ਮੱਖਣ ਟੁੱਟ ਨੇ ਉਨ੍ਹਾਂ ਨਾਲ 18 ਘੰਟੇ ਦੀ ਗੱਲਬਾਤ ਟੇਪ ਕੀਤੀ ਸੀ। ਇਸ ਲੇਖ ਵਿਚਲੀ ਬਹੁਤੀ ਜਾਣਕਾਰੀ ਉਸ ਮੁਲਾਕਾਤ ਉੱਤੇ ਆਧਾਰਤ ਹੈ। ਇਸ ਤੋਂ ਬਿਨਾਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਸਾਂਭੀਆਂ ਪੁਰਾਣੀਆਂ ਅਖਬਾਰਾਂ ਅਤੇ ਤਸਵੀਰਾਂ ਤੋਂ ਕਾਫੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ ਹੈ। ਇੰਟਰਨੈਸ਼ਨਲ ਵੁੱਡਵਰਕਰਜ਼ ਆਫ ਅਮਰੀਕਾ (ਆਈ ਡਬਲਯੂ ਏ) ਦੇ ਪੇਪਰਾਂ ਅਤੇ ਫਾਈਲਾਂ ਵਿੱਚੋਂ ਵੀ ਕਾਫੀ ਸਹਾਇਤਾ ਮਿਲ਼ੀ। ਇਨ੍ਹਾਂ ਸੋਮਿਆਂ ਤੋਂ ਮਿਲ਼ੀ ਜਾਣਕਾਰੀ ਵਿੱਚ ਅਤੇ ਉਨ੍ਹਾਂ ਉੱਤੇ ਆਧਾਰਤ ਇਸ ਲੇਖ ਵਿੱਚ ਕਾਫੀ ਕੁਝ ਇਹੋ ਜਿਹਾ ਹੈ ਜਿਹੜਾ ਪਹਿਲਾਂ ਪੰਜਾਬੀ ਵਿੱਚ ਉਪਲੱਬਧ ਨਹੀਂ ਸੀ। ਪਰ ਜਿਹੜੀ ਗੱਲ ਇਸ ਲਿਖਤ ਨੂੰ ਸੱਭ ਤੋਂ ਵੱਧ ਅਹਿਮੀਅਤ ਦਿੰਦੀ ਹੈ ਉਹ ਹੈ ਇਸ ਲੇਖ ਵਾਸਤੇ ਕੀਤੀ ਦਰਸ਼ਨ ਸਿੰਘ ਦੇ ਕੁਝ ਉਨ੍ਹਾਂ ਸਾਥੀਆਂ ਨਾਲ ਗੱਲਬਾਤ ਜੋ ਉਸਦੇ ਨਾਲ ਕੰਮ ਕਰਦੇ ਰਹੇ ਹਨ ਅਤੇ ਜਿਨ੍ਹਾਂ ਦੇ ਮਨਾਂ ਵਿੱਚ ਉਸ ਵਾਸਤੇ ਅਥਾਹ ਸਤਿਕਾਰ ਤੇ ਮੋਹ ਹੈ। ਇਨ੍ਹਾਂ ਵਿੱਚੋਂ ਵਿਸ਼ੇਸ਼ ਹਨ: ਮੌਰਿਸ ਰੱਸ਼, ਏਮੀਲ ਬਿਓਰਨਸਨ, ਮੋਨਾ ਮੋਰਗਨ, ਕਰੇਗ ਪਰਿਚਟ, ਕੁਲਦੀਪ ਬੈਂਸ, ਹੈਰੀ ਰੈਂਕਿਨ ਤੇ ਰੋਆਇ ਮਾਹ। ਆਈ ਡਬਲਯੂ ਏ ਦੇ ਮੌਜੂਦਾ ਸਮੇਂ ਦੇ ਕਾਰਕੁਨਾਂ ਵਲੋਂ, ਖਾਸ ਕਰ ਕਲੇਅ ਪੈਰੀ ਵਲੋਂ ਵੀ ਦਰਸ਼ਨ ਸਿੰਘ ਦੇ ਜੀਵਨ ਨਾਲ ਸਬੰਧਤ ਕਾਫੀ ਜਾਣਕਾਰੀ ਪ੍ਰਾਪਤ ਹੋਈ। ਇਹ ਲੇਖ ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਵਲੋਂ ਸੰਨ 2000 ਵਿੱਚ ਲਿਖੀ ਕਿਤਾਬ "ਸੰਘਰਸ਼ ਦੇ ਸੌ ਵਰ੍ਹੇ: ਕਨੇਡਾ ਵਿੱਚ ਪੰਜਾਬੀ ਪ੍ਰਗਤੀਸ਼ੀਲ ਲਹਿਰ" ਦੇ ਹਿੱਸੇ ਵੱਜੋਂ ਲਿਖਿਆ ਗਿਆ ਸੀ। ਇਸ ਵਿੱਚ ਪੇਸ਼ ਜਾਣਕਾਰੀ ਦਰਸ਼ਨ ਸਿੰਘ ਦੇ ਕਨੇਡਾ ਵਿੱਚ ਹੁੰਦਿਆਂ ਪਾਏ ਯੋਗਦਾਨ ਦੀ ਪੂਰੀ ਤਸਵੀਰ ਪੇਸ਼ ਨਹੀਂ ਕਰਦੀ। ਕਨੇਡਾ ਵਿੱਚ ਉਸਦੇ ਦਸ ਵਰ੍ਹੇ ਦਾ ਜੀਵਨ ਆਪਣੇ ਆਪ ਵਿੱਚ ਵੱਖਰੀ ਕਿਤਾਬ ਦੀ ਮੰਗ ਕਰਦਾ ਹੈ।
Read this book
Open it in the library reader. Pages are fetched as you turn them, so it starts quickly even on a slow connection.