ਮਲੂਕਾ ਭਾਗ ਪਹਿਲਾ- ਡਾ: ਸਾਧੂ ਸਿੰਘ ਧਾਮੀ- Maluka Part 1 by Dr. Sadhu Singh Dhami
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਮਲੂਕਾ ਭਾਗ ਪਹਿਲਾ- ਡਾ: ਸਾਧੂ ਸਿੰਘ ਧਾਮੀ- Maluka Part 1 by Dr. Sadhu Singh Dhami
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- maluka_202208
- PDF file
- Maluka-1_text.pdf
- File size
- 2.4 MB
- Subjects
- ਡਾ: ਸਾਧੂ ਸਿੰਘ ਧਾਮੀ; ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਮੋਢੀ ਪੰਜਾਬੀਆਂ ਬਾਰੇ ਨਾਵਲ; ਸੁਖਵੰਤ ਹੁੰਦਲ; ਸਾਧੂ ਬਿਨਿੰਗ; ਗੁਰਮੇਲ ਰਾਏ
- Uploaded by
- [email protected]
About this book
ਮਲੂਕਾ (ਨਾਵਲ - ਭਾਗ 1) ਸਾਧੂ ਸਿੰਘ ਧਾਮੀ ਦਾ ਨਾਵਲ 'ਮਲੂਕਾ' ਕੈਨੇਡਾ ਵਿੱਚ ਆਏ ਪਹਿਲੇ ਪੰਜਾਬੀਆਂ ਦੇ ਜੀਵਨ ਬਾਰੇ ਉਹਨਾਂ ਵਿਚੋਂ ਹੀ ਇਕ ਵਿਅਕਤੀ ਰਾਹੀਂ ਲਿਖੀ ਗਈ ਸ਼ਾਇਦ ਇਕੋ ਇਕ ਸਾਹਿਤਕ ਕਿਰਤ ਹੈ। ਇਸ ਨਾਵਲ ਦਾ ਲੇਖਕ ਨਾਵਲ ਦੇ ਮੁੱਖ ਪਾਤਰ ਮਲੂਕੇ ਰਾਹੀਂ ਬ੍ਰਿਟਿਸ਼ ਕੋਲੰਬੀਆ ਦੀਆਂ ਲੱਕੜ ਮਿੱਲਾਂ ਵਿਚ ਕੰਮ ਕਰਦੇ, ਕੁੱਕ-ਹਾਉਸਾਂ ਵਿਚ ਰਹਿੰਦੇ, ਗੁਰਦਵਾਰਿਆਂ ਵਿਚ ਰਲ ਬਹਿੰਦੇ, ਦੇਸ਼ ਦੀ ਅਜ਼ਾਦੀ ਬਾਰੇ ਫਿਕਰਮੰਦ, ਅਤੇ ਰੋਜ਼ਾਨਾ ਜ਼ਿੰਦਗੀ ਨਾਲ ਦੋ ਚਾਰ ਹੁੰਦੇ ਪੰਜਾਬੀਆਂ ਦੇ ਜੀਵਨ ਨੂੰ ਪਾਠਕਾਂ ਸਾਹਵੇਂ ਰੂਪਮਾਨ ਕਰਦਾ ਹੈ। ਉਸ ਸਮੇਂ ਪੰਜਾਬੀਆਂ ਨੂੰ ਇਥੇ ਕੋਈ ਮਨੁੱਖੀ ਤੇ ਸਿਆਸੀ ਅਧਿਕਾਰ ਨਹੀਂ ਸਨ, ਉਹਨਾਂ ਨਾਲ ਨਸਲੀ ਗੋਰਿਆਂ ਵਲੋਂ ਗੁਲਾਮਾਂ ਵਾਲਾ ਸਲੂਕ ਕੀਤਾ ਜਾਂਦਾ ਸੀ। ਇਕ ਬਿਗਾਨੇ ਮੁਲਕ ਦੇ ਉਪਰੇ ਸਭਿਆਚਾਰ ਅਤੇ ਬੋਲੀ ਤੋਂ ਅਨਜਾਣਤਾ ਉਹਨਾਂ ਦੇ ਜੀਵਨ ਨੂੰ ਹੋਰ ਵੀ ਕਠਿਨਾਈਆਂ ਭਰਿਆ ਬਣਾਉਂਦੀ। ਇਸ ਸਭ ਕਾਸੇ ਦਾ ਉਹ ਬੜੇ ਹੌਸਲੇ ਅਤੇ ਸਿਰੜ ਨਾਲ ਸਾਹਮਣਾ ਕਰਦੇ। ਉਹ ਪੰਜਾਬ ਦੇ ਪਿੰਡਾਂ ਵਰਗਾ ਹੀ ਖੁੱਲਾ-ਡੁੱਲਾ, ਹਾਸੇ ਮਖੌਲਾਂ ਭਰਿਆ, ਰੋਸਿਆਂ, ਮਨਾਉਂਤਾਂ, ਦੋਸਤੀਆਂ, ਈਰਖਾਵਾਂ ਵਾਲਾ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰਦੇ। ਮਲੂਕਾ ਉਹਨਾਂ ਦੇ ਇਸ ਜੀਵਨ ਦੀ ਕਹਾਣੀ ਹੈ। ਇਹ ਨਾਵਲ ਸਭ ਤੋਂ ਪਹਿਲਾਂ ਅੰਗਰੇਜ਼ੀ ਵਿੱਚ 1978 ਵਿੱਚ ਛਪਿਆ ਸੀ। ਸੰਨ 1988 ਵਿੱਚ ਸਾਧੂ ਬਿਨਿੰਗ, ਸੁਖਵੰਤ ਹੁੰਦਲ ਅਤੇ ਗੁਰਮੇਲ ਰਾਏ ਨੇ ਇਸ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਅਤੇ ਵੈਨਕੂਵਰ ਸੱਥ ਦੇ ਉੱਦਮ ਨਾਲ ਭਾਜੀ ਗੁਰਸ਼ਰਨ ਸਿੰਘ ਦੀ ਪ੍ਰਕਾਸ਼ਨਾ ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਨੇ ਇਸ ਨੂੰ ਪਹਿਲੀ ਵਾਰ ਪੰਜਾਬੀ ਵਿੱਚ ਛਾਪਿਆ। ਇਸ ਹੀ ਸਾਲ ਵੈਨਕੂਵਰ ਸੱਥ ਨੇ ਧਾਮੀ ਨੂੰ ਜਨੇਵਾ ਤੋਂ ਕੈਨੇਡਾ ਸੱਦਿਆ ਅਤੇ ਨਾਵਲ ਨੂੰ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਰਿਲੀਜ਼ ਕੀਤਾ। ਪੰਜਾਬੀ ਸਾਹਿਤਕ ਜਗਤ ਵਿੱਚ ਨਾਵਲ ਨੂੰ ਭਰਪੂਰ ਹੁੰਗਾਰਾ ਮਿਲਿਆ। ਇਸ ਭਰਵੇਂ ਹੁੰਗਾਰੇ ਤੋਂ ਉਤਸ਼ਾਹਿਤ ਹੋ ਕੇ ਡਾ: ਸਾਧੂ ਸਿੰਘ ਧਾਮੀ ਨੇ ਮਲੂਕਾ ਨਾਵਲ ਦਾ ਦੂਸਰਾ ਹਿੱਸਾ ਲਿਖਿਆ। ਇਸ ਹਿੱਸੇ ਦਾ ਪੰਜਾਬੀ ਅਨੁਵਾਦ ਡਾ: ਸਾਧੂ ਸਿੰਘ ਨੇ ਕੀਤਾ ਅਤੇ ਸੰਨ 1993 ਵਿੱਚ ਨਾਵਲ ਮਲੂਕਾ ਦਾ ਪਹਿਲਾ ਅਤੇ ਦੂਸਰਾ ਹਿੱਸਾ ਇਕੱਠਾ ਪੰਜਾਬੀ ਵਿੱਚ ਛਪਿਆ। ਇਸ ਡਿਜੀਟਲ ਐਡੀਸ਼ਨ ਵਿੱਚ ਅਸੀਂ ਮਲੂਕਾ ਨਾਵਲ ਦਾ ਪਹਿਲਾ ਹਿੱਸਾ ਹੀ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ। ਨੇੜ ਭਵਿੱਖ ਵਿੱਚ ਨਾਵਲ ਦਾ ਦੂਜਾ ਹਿੱਸਾ ਵੀ ਡਿਜੀਟਲ ਰੂਪ ਵਿੱਚ ਪਾਠਕਾਂ ਨਾਲ ਸਾਂਝਾ ਕੀਤਾ ਜਾਵੇਗਾ। ਇਸ ਡਿਜੀਟਲ ਐਡੀਸ਼ਨ ਨੂੰ ਦੁਬਾਰਾ ਟਾਇਪ ਕਰਨ ਲਈ ਅੰਜੂ ਹੁੰਦਲ ਦਾ ਬਹੁਤ ਬਹੁਤ ਧੰਨਵਾਦ। - ਸੁਖਵੰਤ ਹੁੰਦਲ, ਸਾਧੂ ਬਿਨਿੰਗ
Read this book
Open it in the library reader. Pages are fetched as you turn them, so it starts quickly even on a slow connection.